ਭਾਰੀ ਮੀਂਹ ਦੇ ਕਾਰਨ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਵਿੱਚ ਹੜ੍ਹ ਵਾਲੇ ਹਾਲਾਤ ਬਣੇ ਹੋਏ ਹਨ I ਵੈਸੇ ਤਾਂ ਪਾਣੀ ਦਾ ਪੱਧਰ ਵਧਣ 'ਤੇ ਉਝ ਦਰਿਆ ਦਾ ਪਾਣੀ ਰਾਵੀ ਵਿੱਚ ਛੱਡ ਦਿੱਤਾ ਜਾਂਦਾ ਹੈ ਪਰ ਇਸ ਵਾਰ ਰਾਵੀ ਦੇ ਪਾਣੀ ਦਾ ਪੱਧਰ ਪਹਿਲਾਂ ਹੀ ਜਿਆਦਾ ਵਧਣ ਕਰਕੇ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਗਿਆ ਹੈ, ਇਸ ਲਈ ਪਾਣੀ ਛੱਡਣ ਤੋਂ ਪਹਿਲਾਂ ਹੀ ਗੁਰਦਾਸਪੁਰ ਪ੍ਰਸ਼ਾਸ਼ਨ ਵੱਲੋਂ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਸੀ ਕਿ ਉਹ ਕਿਸੇ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ I ਬੀਤੀ ਕਲ ਕਰੀਬ 2 ਲੱਖ ਕਿਊਬਿਕ ਪਾਣੀ ਉਝ ਦਰਿਆ 'ਚੋਂ ਛੱਡਿਆ ਗਿਆ, ਜਿਸ ਨਾਲ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ Iਇੱਥੋਂ ਤੱਕ ਕਿ BSF ਦੀ POST ਜਿਸ 'ਤੇ ਖੜ੍ਹ ਕੇ ਜਵਾਨ ਸਰਹੱਦ ਦੀ ਰਾਖੀ ਕਰਦੇ ਹਨ, ਉਹ ਵੀ ਪਾਣੀ ਵਿੱਚ ਬੁਰੀ ਤਰ੍ਹਾਂ ਡੁੱਬ ਚੁੱਕੀ ਹੈ I ਪ੍ਰਸ਼ਾਸ਼ਨ ਵੱਲੋਂ ਦਰਿਆ ਕਿਨਾਰੇ ਵਸਦੇ ਗੁਜਰਾਂ ਅਤੇ ਉਹਨਾਂ ਦ ਸਮਾਂ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ I